CHUPPI
DI SARAPI KAND
Zindagi ik chuppi di kand teek lai aayee
eh jo si sarapi hoyi, dukhaan di jayee.
Main udaas chanani di chaadar lapet, sochaan
diyan lehraan te lamba pai, guzarde waqt di ret
te neend diyan thapkiyan naal saun gaya,
te naal sutta meri chuppi da parchavaan.
Us ton sikhiya ki chup poori tarah chup nahin
chuppi sahakdi, chuppi rondi, chuppi gaundi hai
te chupp di ik apni zubaan vee hai
jo mainu kandiyale thalaan ne sikhayi
ke chuppi da bhaara taaj sarapia nahi
mahima te salahan
jog hai.
Jad sab ne vichoda de ditta, ik goonge pul
rahin chuppi mere andar samaa gayi
te chintan de unbole bole samjha gayi
jo duniya di koyi boli na sikha saki
naa duniyan da besurapan daba sake
bin shabdaan bolna sikha gayi.
चुप्पी दी सरापी कंद
ज़िन्दगी इक चुप्पी दी कंद तीक लै आई
ऍह जो सी सरापी होई, दुखां दी जाई
मैं चांदनी दी उदास चादर लपेट सोचां दीयां लेहरां
ते लमे पै, गुज़रदे वक़्त दी रेत ,
ते नींद दीयां थपकियां नाल सौं गया
ते नाल सुत्ता मेरी चुप्पी दा परछावां
उस तों सिखिया कि चुप्पी पूरी तरह चुप नहीं
चुप्पी सहकदी , चुप्पी रोंदी , चुप्पी गौंदी
ते चुप्पी दी आपनी इक ज़ुबान वी है
जो मैनु कंडियाले थलां ने सिखाई
कि चुप्पी दा भारा ताज सरापन नहीं
महिमा ते सलाहन जोग है
जद सबना ने विछोड़ा दे दित्ता, इक गूंगे पुल
राहीं चुप्पी मेरे अंदर समां गई, ते चिंतन दे
अनबोले बोल मेरे ज़हन च बिठा गई
जो दुनिया दी कोई बोली ना सिखा सके
ना दुनिया दा कोलाहल दबा सके
बिन बोलियां बोलना सिखा गई
कॉपीराइट @डॉ. सुनील कौशल
ਚੁੱਪੀ ਦੀ ਸਰਾਪੀ ਕੰਦ
ਜਿੰਦਗੀ ਇਕ ਚੁੱਪੀ ਦੀ ਕੰਦ ਤੀਕ ਲੈ ਆਈ
ਏ ਜੋ ਸੀ ਸਰਾਪੀ ਹੋਈ ਦੁੱਖਾਂ ਦੀ ਜਾਈ ਹੋਈ
ਮੈਂ ਚਾਂਦਨੀ ਦੀ ਓਦਾਸ ਚਾਦਰ ਲਪੇਟ ਸੋਚਾਂ ਦਿਆਂ ਲੇਹਰਾਂ
ਤੇ ਲੰਮੇ ਪੈ ਗੁਜ਼ਰਦੇ ਵਕਤ ਦੀ ਰੇਤ ਤੇ
ਨੀਂਦ ਦੀਆਂ ਥਪਕਿਆਂ ਨਾਲ ਸੌਂ ਗਈ
ਤੇ ਨਾਲ ਸੁੱਤਾ ਮੇਰਾ ਪਰਛਾਵਾਂ
ਤੋਂ ਸਿੱਖਿਆ ਕੇ ਚੁੱਪੀ ਪੁਰੀ ਤਰਾਂ ਚੁੱਪ ਨਹੀਂ
ਚੁੱਪੀ ਸਿਹਕਦੀ ਏ ਚੁਪੀ ਰੋਂਦੀ ਏ ਚੁੱਪੀ ਗੋਂਦੀ ਏ
ਤੇ ਚੁੱਪੀ ਦੀ ਅਪਨੀ ਇਕ ਜੁਬਾਨ ਵੀ ਹੈ
ਜੋ ਮੈਨੂੰ ਕੰਡਿਆਲੇ ਥਲਾਂ ਨੇ ਸਿਖਾਈ
ਕੇ ਚੁੱਪੀ ਦਾ ਭਾਰਾ ਤਾਜ ਸਰਾਪਨ ਨਹੀਂ
ਮਹਿਮਾ ਤੇ ਸਲਾਹਨ ਜੋਗ ਹੈ
ਜਦ ਸਭਨੇ ਵਿਛੋੜਾ ਦੇ ਦਿਤਾ ਇਕ ਗੁੰਗੇ ਪੁਲ ਰਾਹੀਂ
ਚੁੱਪੀ ਮੇਰੇ ਅੰਦਰ ਸਮਾ ਗਈ ਤੇ ਚਿੰਤਨ ਦੇ
ਅਨਬੋਲੇ ਬੋਲ ਜਹਨ ਚ ਬਿਠਾ ਗਈ
ਨ ਦੁਨਿਆ ਦਾ ਕੋਲਾਹਲ ਦਬਾ ਸਕੇ
ਬਿਨ ਬੋਲਿਆਂ ਬੋਲਣਾ ਸਿਖਾ ਗਈ।
ਕੌਪੀਰਾਇਟਡਾਸੁਨੀਲਕੌਸ਼ਲ18/08/2018
No comments:
Post a Comment